ਜਲੰਧਰ — ਅੱਜਕੱਲ੍ਹ ਵਿਆਹ ਦੇ ਕਾਰਡ ਤੋਂ ਲੈ ਕੇ ਖਾਣ-ਪੀਣ ਤੱਕ ਹਰ ਚੀਜ਼ ਮਾਡਰਨ ਹੁੰਦੀ ਜਾ ਰਹੀ ਹੈ। ਪੁਰਾਣੇ ਸਮੇਂ 'ਚ ਲਾੜੀ ਭਾਰੇ ਅਤੇ ਗੂੜ੍ਹੇ ਰੰਗਾਂ ਵਾਲੇ ਲਹਿੰਗਿਆਂ 'ਚ ਹੀ ਨਜ਼ਰ ਆਉਂਦੀਆਂ ਸਨ ਪਰ ਬਦਲਦੇ ਫੈਸ਼ਨ ਟ੍ਰੈਂਡ 'ਚ ਹੁਣ ਹਲਕੇ ਕੱਪੜੇ ਅਤੇ ਹਲਕੇ ਰੰਗਾਂ ਦੇ ਵਾਲੇ ਲਹਿੰਗੇ ਦੀ ਪਸੰਦ ਵਧਦੀ ਜਾ ਰਹੀ ਹੈ।
ਡਿਜ਼ਾਈਨਰ ਨੇ ਵੱਖਰੇ-ਵੱਖਰੇ ਰੰਗਾਂ ਦੇ ਨਾਲ ਲਹਿੰਗਿਆਂ ਨੂੰ ਡਿਜ਼ਾਈਨ ਕੀਤਾ ਹੈ ਅਤੇ ਇਸ ਨੂੰ ਅੱਜਕੱਲ੍ਹ ਦੀਆਂ ਦੁਲਹਣਾਂ ਨੇ ਪਸੰਦ ਵੀ ਕੀਤਾ ਹੈ। ਇਨ੍ਹਾਂ ਦੀ ਖਾਸ ਗੱਲ ਹੈ ਕਿ ਇਹ ਡਿਜ਼ਾਈਨਰ ਦੇ ਹਾਈ-ਫਾਈ ਕੀਮਤਾਂ ਦੇ ਇਲਾਵਾ ਇਹ ਮਿਡਲ ਕਲਾੱਸ ਬਜਟ 'ਚ ਵੀ ਮਿਲ ਜਾਂਦੇ ਹਨ। ਜੇਕਰ ਤੁਸੀਂ ਵੀ ਮਾਡਰਨ ਦੁਲਹਨ ਹੋ ਤਾਂ ਆਪਣੇ ਵਿਆਹ ਲਈ ਕੁਝ ਹੱਟ ਕੇ ਕਰੋ। ਆਪਣੇ ਵਿਆਹ ਲਈ ਪੀਲਾ, ਪੇਸਟਲ, ਪਰਪਲ ਆਦਿ ਦੇ ਅਲਗ-ਅਲਗ ਰੰਗ ਗੁਲਾਬੀ, ਲੈਮਨ ਗ੍ਰੀਨ, ਅਸਮਾਨੀ, ਸੀ ਗ੍ਰੀਨ, ਐਕਵਾ ਬਲੂ, ਸੰਤਰੀ ਆਦਿ ਰੰਗਾਂ ਆਦਿ ਰੰਗਾਂ ਦੇ ਲਹਿੰਗੇ ਲੈ ਸਕਦੇ ਹੋ। ਇਹ ਰੰਗ ਤੁਹਾਡੀ ਦਿੱਖ ਨੂੰ ਹੋਰ ਵੀ ਖਾਸ ਬਣਾ ਦੇਣਗੇ। ਪੀਲਾ ਅਤੇ ਸੰਤਰੀ ਰੰਗ ਦਾ ਰਿਵਾਜ਼ ਸਭ ਤੋਂ ਜ਼ਿਆਦਾ ਹੈ ਅਤੇ ਜ਼ਿਆਦਾਤਰ ਦੁਲਹਨਾਂ ਇਸ ਰੰਗ 'ਚ ਹੀ ਨਜ਼ਰ ਆ ਰਹੀਆਂ ਹਨ। ਇਸ ਦਾ ਕਾਰਨ ਹੈ ਕਿ ਇਹ ਰੰਗ, ਹਰ ਤਰ੍ਹਾਂ ਦੇ ਚਮੜੀ ਦੇ ਰੰਗ 'ਤੇ ਜੱਚਦੇ ਹਨ ਫੇਰ ਭਾਵੇਂ ਦੁਲਹਣ ਕਾਲੀ ਹੋਵੇ ਜਾਂ ਗੋਰੀ। ਇਹ ਰੰਗ ਹਰ ਕਿਸੇ 'ਤੇ ਜੱਚਦੇ ਹਨ।
ਸਰਦੀਆਂ 'ਚ ਰੱਖੋ ਬੱਚਿਆਂ ਦਾ ਖਾਸ ਖਿਆਲ
NEXT STORY